New Work

ਜੇ ਤੂੰ ਰੱਬ ਦਾ ਬੰਦਾ
ਗੰਦਾ ਧੰਦਾ
ਛੱਡ ਦਾ ਕਿਓਂ ਨੀ
ਉੱਤੇ ਬੂਹੇ ਬੰਦ ਮਿਲਣਗੇ
ਨਾ ਤੇਰੇ ਨਾਲ ਰਲਣ ਗੇ
ਤੂੰ ਤਾਂ ਭਰ ਲਈਆਂ ਆਪਣੀਆਂ ਜੇਬਾ
ਉਥੇ ਤਾਂ ਬੰਦੇ ਨੰਗ ਮਿਲਣਗੇ
ਜੇ ਤੂੰ ਰੱਬ ਦਾ ਬੰਦਾ....
ਚੌਵੀ ਹਜ਼ਾਰ ਨਮਾਜ਼ ਫ਼ੱਕਰ ਦੀ
ਤੂੰ ਪੰਜ ਕਹਿੰਦੀਆਂ ਪੜ੍ਹਦਾ
ਬੁੱਲੇ ਸ਼ਾਹ ਦਾ ਇਕੋ ਮਣਕਾ
ਮੌਲਾ ਮੌਲਾ ਕਰਦਾ
ਪਹਿਲੇ ਆਪ ਨੂੰ ਪੜ
ਫੇਰ ਮੰਦਿਰ ਮਸਜਿਦ ਵੜ
ਜਦੋਂ ਨਬਜ਼ ਜਾਣੀ ਤੇਰੀ ਖੜ
ਫੇਰ ਨਾਲ ਸ਼ੈਤਾਨਾਂ ਲੜ
ਜੇ ਤੂੰ ਰੱਬ ਦਾ ਬੰਦਾ...
ਅਸੀਂ ਲੱਭਦੇ ਫਿਰਦੇ ਹਾਂ ਉਸਨੂੰ
ਜਿਸਦਾ ਪਤਾ ਹੈ ਦੱਸਦਾ ਕੋਈ ਨਹੀਂ
ਐਥੇ ਬੰਦਿਆਂ ਦੇ ਰੱਬ ਬਹੁਤੇ ਨੇ
ਪਰ ਰੱਬ ਦਾ ਬੰਦਾ ਕੋਈ ਨਹੀਂ

More by SainzArt

View profile